Sign in

Education
Radio Haanji
Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.
Total 1036 episodes
1
...
5
6
7
...
21
Go to
17 Sep,  2024 Indian News Analysis with Pritam Singh Rupal

17 Sep, 2024 Indian News Analysis with Pritam Singh Rupal

ਪੰਜਾਬ ਸਰਕਾਰ ਨੇ ਸੂਬੇ ਦੀ ਨਵੀਂ ਖੇਤੀਬਾੜੀ ਨੀਤੀ ਦਾ ਖਰੜਾ ਜਾਰੀ ਕਰ ਦਿੱਤਾ ਹੈ, ਜਿਸਨੂੰ ਹੁਣ ਕਿਸਾਨ ਜਥੇਬੰਦੀਆਂ (ਸਿਆਸੀ ਅਤੇ ਗੈਰ-ਸਿਆਸੀ) ਕੋਲ ਸੁਝਾਅ ਲਈ ਭੇਜਿਆ ਗਿਆ ਹੈ। ਕਿਸਾਨਾਂ ਦੇ ਸੁਝਾਅ ਮਿਲਣ ਤੋਂ ਬਾਅਦ ਹੀ ਇਸ ਨੀਤੀ ਨੂੰ ਅਮਲ ਵਿੱਚ ਲਿਆਉਣ ਦੀ ਯੋਜਨਾ ਹੈ। ਇਹ ਨੀਤੀ ਡਾ. ਸੁਖਪਾਲ ਸਿੰਘ ਦੀ ਅਗਵਾਈ ਹੇਠ 11 ਮੈਂਬਰੀ ਕਮੇਟੀ ਨੇ ਤਿਆਰ ਕੀਤੀ ਹੈ, ਜਿਸ ਵਿੱਚ ਪੰਜਾਬ ਦੇ ਇਕ ਲੱਖ ਤੋਂ ਵੱਧ ਲੋਕਾਂ ਦੇ ਸੁਝਾਵਾਂ ਸ਼ਾਮਲ ਕੀਤੇ ਗਏ ਹਨ। 
21:0417/09/2024
Haanji Daily News, 17 Sep 2024 | Gautam Kapil | Radio Haanji

Haanji Daily News, 17 Sep 2024 | Gautam Kapil | Radio Haanji

ਪੰਜ ਭਾਰਤੀ ਮੂਲ ਦੇ ਲੋਕਾਂ ਨੂੰ ਕੁਚਲ ਦੇਣ ਵਾਲੇ BMW ਡ੍ਰਾਈਵਰ ਦੀ ਕੋਰਟ ਪੇਸ਼ੀ  Ballarat ਅਦਾਲਤ ਵਿੱਚ ਸੋਮਵਾਰ ਦੇ ਦਿਨ committal hearing ਦੇ ਪਹਿਲੇ ਦਿਨ Daylesford crash ਮਾਮਲੇ ਵਿੱਚ ਇੱਕ ਗਵਾਹ ਦੇ ਬਿਆਨ ਦਰਜ ਕੀਤੇ ਗਏ।  Royal Daylesford Hotel ਦੇ ਠੀਕ ਸਾਹਮਣੇ ਬਣੀ ਸ਼ਰਾਬ ਅਤੇ ਮੀਟ ਦੀ ਦੁਕਾਨ ਦੇ ਮਾਲਕ Martin Hinck ਨੇ ਕੋਰਟ ਨੂੰ ਦੱਸਿਆ ਕਿ ਜਿਵੇਂ ਹੀ ਹਾਦਸੇ ਦੇ ਵਾਪਰਨ ਦੌਰਾਨ ਉਸਨੇ ਇੱਕ ਜੋਰਦਾਰ ਆਵਾਜ਼ ਸੁਣੀ ਤਾਂ ਉਹ ਭੱਜ ਕੇ ਕਾਰ ਕੋਲ ਗਿਆ ਅਤੇ ਵਿੱਚ ਬੈਠੇ William Swale ਦਾ ਚਿਹਰਾ ਵੇਖਿਆ। ਇੰਝ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਤਕੜੇ ਨਸ਼ੇ ਦੇ ਪ੍ਰਭਾਵ 'ਚ ਹੋਵੇ। ਉਸਦਾ ਰੰਗ ਉੱਡਿਆ ਪਿਆ ਸੀ, ਅੱਖਾਂ ਬੰਦ ਅਤੇ ਮੂੰਹ ਖੁੱਲ੍ਹਾ ਪਿਆ ਸੀ।  ਚੇਤੇ ਕਰਵਾ ਦਈਏ ਕਿ ਨਵੰਬਰ 2022 ਨੂੰ ਵਿਕਟੋਰੀਆ ਦੇ ਖੇਤਰੀ ਇਲਾਕੇ Daylesford ਵਿੱਚ 66 ਸਾਲਾਂ William Swale ਨੇ ਆਪਣੀ ਚਿੱਟੇ ਰੰਗ ਦੀ BMW SUV ਕਾਰ ਹੋਟਲ ਦੇ ਬਾਹਰੀ lawn 'ਚ ਬੈਠੇ ਲੋਕਾਂ 'ਤੇ ਚੜ੍ਹਾ ਦਿੱਤੀ ਸੀ।  ਇਸ ਹਾਦਸੇ ਵਿੱਚ ਸਾਰੇ ਹੀ ਭਾਰਤੀ ਮੂਲ ਦੇ ਲੋਕਾਂ ਦੀ ਜਾਨ ਚਲੀ ਗਈ ਸੀ। Pratibha Sharma (44), ਉਸਦੀ ਧੀ Anvi (9) , ਅਤੇ ਪਤੀ Jatin Kumar (30), ਅਤੇ  ਉਹਨਾਂ ਦਾ ਦੋਸਤ Vivek Bhatia (38), ਉਸਦਾ ਬੇਟਾ Vihaan (11) ਸਾਰੇ ਮੌਕੇ 'ਤੇ ਮ੍ਰਿਤ ਕਰਾਰ ਦੇ ਦਿੱਤੇ ਗਏ ਸਨ।  Ballarat Magistrates Court ਵਿੱਚ ਇਹ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ William Swale ਸਾਲ 1994 ਤੋਂ diabetes ਦਾ ਮਰੀਜ਼ ਸੀ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸਦਾ blood glucose ਹੇਠਾਂ ਚਲਾ ਗਿਆ ਸੀ ਅਤੇ ਉਸਨੂੰ hypoglycaemic attack ਆਇਆ ਸੀ। 
21:5817/09/2024
World News 17 Sep,  2024 | Radio Haanji | Gautam Kapil

World News 17 Sep, 2024 | Radio Haanji | Gautam Kapil

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਫਲੋਰੀਡਾ ਦੇ ਵੈਸਟ ਪਾਮ ਬੀਚ ਵਿੱਚ ਉਸ ਸਮੇਂ ਕੀਤੀ ਗਈ ਜਦੋਂ ਉਹ ਆਪਣੇ ਗੌਲਫ਼ ਕਲੱਬ ਵਿੱਚ ਖੇਡ ਰਹੇ ਸਨ। ਫੈਡਰਲ ਜਾਂਚ ਬਿਊਰੋ (FBI) ਦੇ ਅਧਿਕਾਰੀਆਂ ਨੇ ਹਮਲੇ ਨੂੰ ਨਾਕਾਮ ਬਣਾ ਕੇ ਮਸ਼ਕੂਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸਦੀ ਪਛਾਣ ਰਿਆਨ ਵੈਸਲੇ ਰਾਊਥ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਮੁਲਕੂ ਸੁਰੱਖਿਅਤ ਹਨ। ਇਸ ਘਟਨਾ ਤੋਂ ਨੌਂ ਹਫ਼ਤੇ ਪਹਿਲਾਂ, 13 ਜੁਲਾਈ ਨੂੰ ਪੈਨਸਿਲਵੇਨੀਆ ਵਿੱਚ ਚੋਣ ਰੈਲੀ ਦੌਰਾਨ ਵੀ ਇੱਕ ਹਮਲਾਵਰ ਨੇ ਟਰੰਪ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ ਸੀ, ਜਿਸ ਵਿੱਚ ਇਕ ਗੋਲੀ ਟਰੰਪ ਦੇ ਸੱਜੇ ਕੰਨ ਨੂੰ ਛੂਹ ਕੇ ਗੁਜ਼ਰ ਗਈ ਸੀ।
13:1717/09/2024
17 Sept 2024  Laughter Therapy |  Sukh Parmar | Ranjodh Singh | Radio Haanji

17 Sept 2024 Laughter Therapy | Sukh Parmar | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
48:3417/09/2024
Report Of The Week 16, Sept 2024 | Gautam Kapil  | Radio Haanji

Report Of The Week 16, Sept 2024 | Gautam Kapil | Radio Haanji

NSW ਸਟੇਟ ਨੂੰ ਜੇਕਰ ਆਸਟ੍ਰੇਲੀਆ ਹੀ ਨਹੀਂ ਦੁਨੀਆਂ ਦੀ 'Toll Capital' ਕਹਿ ਲਿਆ ਜਾਵੇ ਤਾਂ ਕੁਝ ਵੀ ਗ਼ਲਤ ਨਹੀਂ ਹੋਵੇਗਾ। ਨਿਊ ਸਾਊਥ ਵੇਲਸ ਸਰਕਾਰ ਵੱਲੋਂ ਜੁਲਾਈ 2023 ਤੋਂ ਜੂਨ 2024 ਤੱਕ ਦੇ ਅੰਕੜੇ ਜਾਰੀ ਕੀਤੇ ਗਏ ਹਨ। ਇਸ ਪਿਛਲੇ ਇੱਕ ਸਾਲ ਵਿੱਚ ਸੂਬੇ ਦੇ ਲੋਕਾਂ ਨੇ ਲਗਭਗ $2.5 ਬਿਲੀਅਨ ਡਾਲਰ ਟੋਲ ਟੈਕਸਾਂ ਵਿੱਚ ਉਡਾ ਦਿੱਤੇ ਹਨ। ਸਰਕਾਰ ਦੁਆਰਾ $10,000 ਡਾਲਰ ਜਾਂ ਵੱਧ ਰਕਮ Toll Taxes ਵਿੱਚ ਦੇਣ ਵਾਲੇ ਸਿਖਰਲੇ 1000 ਲੋਕਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ
07:4916/09/2024
Haanji Daily News, 16 Sep 2024 | Gautam Kapil | Radio Haanji

Haanji Daily News, 16 Sep 2024 | Gautam Kapil | Radio Haanji

ਵਿਕਟੋਰੀਆ ਸੂਬੇ ਵਿੱਚ ਐਂਬੂਲੈਂਸ ਸਟਾਫ ਦੀ ਕਿੰਨੀ ਭਾਰੀ ਕਮੀ ਹੈ, ਇਸ ਗੱਲ ਦਾ ਅੰਦਾਜ਼ਾ ਇੱਥੋਂ ਲੱਗਦਾ ਹੈ ਕਿ ਬੀਤੀ ਰਾਤ 30 ਪੈਰਾਮੈਡੀਕਸ ਛੁੱਟੀ 'ਤੇ ਸੀ ਅਤੇ Melbourne ਦੇ ਈਸਟ ਵਿੱਚ ਪੈਂਦੇ Surry Hills ਇਲਾਕੇ ਵਿੱਚ ਇੱਕ 69 ਸਾਲਾਂ ਵਿਅਕਤੀ ਇਸ ਕਰਕੇ ਦਮ ਤੋੜ ਗਿਆ, ਕਿਉਂਕਿ ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚੀ।ਇਸ ਬਜ਼ੁਰਗ ਦੇ ਗੁਆਂਢੀ ਨੇ ਤੜਕੇ 2 ਵਜੇ triple ਜ਼ੀਰੋ 'ਤੇ ਕਾਲ ਕੀਤੀ ਜਦਕਿ ਮਦਦ ਪਹੁੰਚੀ ਸਵੇਰੇ 6 ਵਜੇ। ਯੂਨੀਅਨ ਅਨੁਸਾਰ ਪੈਰਾਮੈਡੀਕਸ ਕਰਮਚਾਰੀਆਂ ਦੀ ਭਾਰੀ ਕਮੀ ਇਸਦੀ ਪ੍ਰਮੁੱਖ ਵਜ੍ਹਾ ਹੈ।
18:2416/09/2024
World News 16 Sep,  2024 | Radio Haanji | Gautam Kapil

World News 16 Sep, 2024 | Radio Haanji | Gautam Kapil

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (76) ਅਤੇ 58 ਹੋਰ ਲੋਕਾਂ ਖ਼ਿਲਾਫ਼ ਇੱਕ ਵਿਦਿਆਰਥੀ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪਿਛਲੇ ਮਹੀਨੇ ਦੇਸ਼ ਵਿੱਚ ਹੋਈਆਂ ਹਿੰਸਕ ਝੜਪਾਂ ਨਾਲ ਜੁੜਿਆ ਹੈ। ਮੀਡੀਆ ਦੀ ਖ਼ਬਰ ਮੁਤਾਬਕ, ਪ੍ਰਦਰਸ਼ਨਾਂ ਦੌਰਾਨ ਸਰਕਾਰੀ ਨੌਕਰੀਆਂ ਵਿੱਚ ਕੋਟਾ ਪ੍ਰਣਾਲੀ ਵਿਰੋਧੀ ਅੰਦੋਲਨਾਂ ਦੇ ਕਾਰਨ ਹਸੀਨਾ 5 ਅਗਸਤ ਨੂੰ ਅਸਤੀਫ਼ਾ ਦੇਣ ਮਗਰੋਂ ਭਾਰਤ ਚਲੀ ਗਈ ਸੀ।
08:4916/09/2024
16 Sept 2024  Laughter Therapy |  Vishal Vijay Singh | Ranjodh Singh | Radio Haanji

16 Sept 2024 Laughter Therapy | Vishal Vijay Singh | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
41:2716/09/2024
ਕਹਾਣੀ ਮੁਹੱਬਤ - Mohabbat - Ranjodh Singh - Kitaab Kahani

ਕਹਾਣੀ ਮੁਹੱਬਤ - Mohabbat - Ranjodh Singh - Kitaab Kahani

ਅੱਜ ਦੀ ਕਹਾਣੀ ਉਸ ਮੁਹੱਬਤ ਦੀ ਕਹਾਣੀ ਹੈ ਜੋ ਮੁਹੱਬਤ ਰੂਹ ਨੂੰ ਰੂਹ ਨਾਲ ਜੋੜ੍ਹਦੀ ਹੈ, ਹਾਲਾਤ ਕਿਵੇਂ ਦੇ ਵੀ ਹੋਣ ਇੱਕ ਦੂਜੇ ਦਾ ਸਾਥ ਆਖਰੀ ਸਾਹ ਤੱਕ ਦੇਣ ਦੀ ਕਹਾਣੀ ਹੈ, ਲੇਖਕ ਨੇ ਬੜੀ ਹੀ ਕੋਮਲਤਾ ਨਾਲ ਅਹਿਸਾਸਾਂ ਨੂੰ ਸ਼ਬਦ ਦਿੱਤੇ ਹਨ, ਜੋ ਦਿਲ ਨੂੰ ਟੁੰਬਦੇ ਹਨ, ਆਸ ਹੈ ਕਿ ਇਹ ਕਹਾਣੀ ਆਪ ਸਭ ਨੂੰ ਵੀ ਜ਼ਰੂਰ ਪਸੰਦ ਆਵੇਗੀ...
12:2216/09/2024
Saturday News 14 Sept, 2024 | Gautam Kapil | Radio Haanji

Saturday News 14 Sept, 2024 | Gautam Kapil | Radio Haanji

ਪੰਜਾਬ ਪੁਲੀਸ ਨੇ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਅੱਜ ਇੱਕ ਮੁੱਖ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਹਮਲੇ ਦੇ ਪਿੱਛੇ ਪਾਕਿਸਤਾਨ ਅਧਾਰਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਅਧਾਰਿਤ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ 'ਪਸ਼ੀਆ' ਮੁੱਖ ਸਾਜ਼ਿਸ਼ਕਰਤਾ ਸਨ। ਚੰਡੀਗੜ੍ਹ ਦੇ ਸੈਕਟਰ-10 ਵਿੱਚ ਬੁੱਧਵਾਰ ਨੂੰ ਇਹ ਧਮਾਕਾ ਹੋਇਆ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਰੋਹਨ ਮਸੀਹ ਵਾਸੀ ਪਸ਼ੀਆ, ਅੰਮ੍ਰਿਤਸਰ ਵਜੋਂ ਕੀਤੀ ਹੈ। ਪੁਲੀਸ ਨੇ ਉਸ ਕੋਲੋਂ ਗੋਲੀ ਸਿੱਟੇ ਅਤੇ ਇੱਕ 9ਐੱਮਐੱਮ ਗਲੌਕ ਪਿਸਤੌਲ ਵੀ ਬਰਾਮਦ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
25:0914/09/2024
ਰਜਨੀ ਫਿਲਮ ਰੱਬ ਨੇ ਆਪ ਬਣਵਾਈ ਹੈ | Interview With Yograj Singh | RJ Mantaj Singh | Radio Haanji

ਰਜਨੀ ਫਿਲਮ ਰੱਬ ਨੇ ਆਪ ਬਣਵਾਈ ਹੈ | Interview With Yograj Singh | RJ Mantaj Singh | Radio Haanji

ਯੋਗਰਾਜ ਸਿੰਘ ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਬਹੁਤ ਜਾਣਿਆ-ਪਛਾਣਿਆ ਨਾਂਅ ਹੈ, ਉਹਨਾਂ ਦੀ ਦਮਦਾਰ ਆਵਾਜ਼ ਅਤੇ ਅਦਾਕਾਰੀ ਉਹਨਾਂ ਦੀ ਪਹਿਚਾਣ ਹੈ, ਥੋੜ੍ਹੇ ਦਿਨ ਪਹਿਲਾਂ ਹੀ ਰਿਲੀਜ਼ ਹੋਈ ਫ਼ਿਲਮ ਰਜਨੀ ਵਿੱਚ ਉਹਨਾਂ ਨੇ ਬਹੁਤ ਅਹਿਮ ਰੋਲ ਨਿਭਾਇਆ ਹੈ, ਰਜਨੀ ਫ਼ਿਲਮ ਜਿੱਥੇ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਉਥੇ ਯੋਗਰਾਜ ਸਿੰਘ ਵੀ ਇਸ ਫ਼ਿਲਮ ਪ੍ਰਤੀ ਬਹੁਤ ਡੂੰਗੀ ਤੇ ਅਨੋਖੀ ਭਾਵਨਾ ਰੱਖਦੇ ਹਨ, ਉਹਨਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਪ੍ਰਮਾਤਮਾ ਨੇ ਆਪ ਬਣਵਾਈ ਹੈ ਅਤੇ ਇਸ ਫ਼ਿਲਮ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਰੋਚਕ ਗੱਲਾਂ, ਇਸ ਇੰਟਰਵਿਊ ਵਿੱਚ ਉਹਨਾਂ ਨੇ ਸਾਂਝੀਆਂ ਕੀਤੀਆਂ ਹਨ, ਆਜੋ ਸੁਣਦੇ ਹਾਂ ਅਤੇ ਆਨੰਦ ਮਾਣਦੇ ਹਾਂ ਰੇਡੀਓ ਹਾਂਜੀ ਦੀ ਇਸ ਪੇਸ਼ਕਸ਼ ਦਾ RJ Mantej Singh ਦੇ ਨਾਲ
31:5113/09/2024
13 Sep,  2024 Indian News Analysis with Pritam Singh Rupal

13 Sep, 2024 Indian News Analysis with Pritam Singh Rupal

ਹਰਿਆਣਾ ਵਿੱਚ ਭਾਜਪਾ ਅਤੇ ਕਾਂਗਰਸ ਵੱਲੋਂ ਟਿਕਟ ਵੰਡਣ ਦੇ ਫੈਸਲੇ ਤੋਂ ਬਾਅਦ ਬਗ਼ਾਵਤ ਦੇ ਮੌਲ ਖੜ੍ਹੇ ਹੋ ਚੁੱਕੇ ਹਨ। ਅੱਜ, ਜੋ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖਰੀ ਦਿਨ ਸੀ, ਦੋਵਾਂ ਪਾਰਟੀਆਂ ਦੇ ਕਈ ਆਗੂਆਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਪੇਪਰ ਭਰੇ ਹਨ। ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਸਾਵਿੱਤਰੀ ਜਿੰਦਲ ਨੇ ਭਾਜਪਾ ਵੱਲੋਂ ਹਿਸਾਰ ਤੋਂ ਟਿਕਟ ਕੱਟੇ ਜਾਣ ’ਤੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸੇ ਤਰ੍ਹਾਂ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਾਬਕਾ ਮੀਡੀਆ ਸਲਾਹਕਾਰ ਰਾਜੀਵ ਜੈਨ ਨੇ ਸੋਨੀਪਤ ਤੋਂ ਅਤੇ ਸਾਬਕਾ ਵਿਧਾਇਕ ਦਿਨੇਸ਼ ਕੌਸ਼ਿਕ ਨੇ ਪੁੰਡਰੀ ਤੋਂ ਆਜ਼ਾਦ ਉਮੀਦਵਾਰ ਵਜੋਂ ਦਾਖ਼ਲ ਕਰਵਾਏ ਹਨ। ਕਾਂਗਰਸ ਵੱਲੋਂ ਅੰਬਾਲਾ ਕੈਂਟ ਤੋਂ ਚਿਤਰਾ ਸਰਵਾਰਾ ਨੇ ਆਪਣੇ ਪਿਤਾ ਦਾ ਟਿਕਟ ਕੱਟੇ ਜਾਣ ’ਤੇ ਉਨ੍ਹਾਂ ਦੇ ਖ਼ਿਲਾਫ਼ ਆਜ਼ਾਦ ਤੌਰ ’ਤੇ ਪੇਪਰ ਭਰੇ ਹਨ।
22:3013/09/2024
Haanji Daily News, 13 Sep 2024 | Gautam Kapil | Radio Haanji

Haanji Daily News, 13 Sep 2024 | Gautam Kapil | Radio Haanji

ਮੈਲਬੌਰਨ ਹਵਾਈ ਅੱਡੇ 'ਤੇ ਹੁਣ ਤੀਸਰੇ runway ਨੂੰ ਮੰਜ਼ੂਰੀ ਮਿਲ ਗਈ ਹੈ। ਜਿਸ ਦੇ ਚੱਲਦਿਆਂ ਨਾ ਕੇਵਲ flights ਦੀ ਗਿਣਤੀ ਵਧੇਗੀ , ਯਾਤਰੀਆਂ ਨੂੰ ਸਹੂਲਤ ਵਧੇਗੀ ਬਲਕਿ ਆਰਥਿਕਤਾ ਨੂੰ ਵੀ ਹੁੰਗਾਰਾ ਮਿਲੇਗਾ। ਪਰ 19 ਮਹੀਨੇ approval ਮਿਲਣ ਨੂੰ ਹੀ ਲੱਗ ਗਏ, ਮਤਲਬ $3 ਬਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਹੁਣ ਸਾਲ 2031 ਤੱਕ ਜਾਕੇ ਮੁਕਮੰਲ ਹੋਵੇਗਾ। ਓਧਰ 30 ਸਾਲ ਪਹਿਲਾਂ ਸ਼ੁਰੂ ਹੋਏ Brisbane ਹਵਾਈ ਅੱਡੇ ਦਾ ਪਹਿਲੀ ਵਾਰ ਕਾਇਆ ਪਲਟ ਹੋਣ ਜਾ ਰਿਹਾ ਹੈ। ਨਵੇਂ high-tech scanners, ਇਸ ਤੋਂ ਇਲਾਵਾ ਯਾਤਰੀਆਂ ਲਈ self-service kiosks ਵੀ ਲੱਗਣਗੇ, ਤਾਂ ਜੋ ਸਮਾਂ ਬਚ ਸਕੇ। Duty free outlet ਅਤੇ food court ਦਾ ਸਾਈਜ਼ ਵੀ ਦੁੱਗਣਾ ਕੀਤਾ ਜਾ ਰਿਹਾ ਹੈ। Brisbane ਹਵਾਈ ਅੱਡੇ ਨੂੰ ਸੋਹਣਾ ਬਣਾਉਣ ਤਾਂ ਕੰਮ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ ਅਤੇ 2027 ਤੱਕ ਮੁਕਮੰਲ ਹੋ ਜਾਵੇਗਾ। 
19:1113/09/2024
World News 12 Sep,  2024 | Radio Haanji | Gautam Kapil

World News 12 Sep, 2024 | Radio Haanji | Gautam Kapil

ਤਨਮਨਜੀਤ ਸਿੰਘ ਢੇਸੀ, ਜੋ ਕਿ ਬਰਤਾਨੀਆ ਦੇ ਪਹਿਲੇ ਪਗੜੀਧਾਰੀ ਸਿੱਖ ਸੰਸਦ ਮੈਂਬਰ ਹਨ, ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਢੇਸੀ ਦੀ ਚੋਣ ਬੀਤੇ ਦਿਨ ਵੋਟਿੰਗ ਦੇ ਜ਼ਰੀਏ ਹੋਈ, ਜਿੱਥੇ ਉਨ੍ਹਾਂ ਨੂੰ 563 ਵਿੱਚੋਂ 320 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਡੈਰੇਕ ਟਵਿਗ ਨੂੰ 243 ਵੋਟਾਂ ਮਿਲੀਆਂ। ਢੇਸੀ ਨੂੰ ਵਧਾਈ ਦਿੰਦਿਆਂ ਸਾਬਕਾ ਭਾਰਤੀ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਕਿਹਾ, "ਢੇਸੀ ਦਾ ਰੱਖਿਆ ਕਮੇਟੀ ਦੇ ਪ੍ਰਧਾਨ ਵਜੋਂ ਚੁਣਿਆ ਜਾਣਾ ਉਨ੍ਹਾਂ ਦੀ ਸੰਸਦ ਦੇ ਦੋ ਕਾਰਜਕਾਲਾਂ ਦੌਰਾਨ ਨਿਭਾਈ ਮਹੱਤਵਪੂਰਨ ਭੂਮਿਕਾ ਲਈ ਸਨਮਾਨ ਹੈ।"
11:4013/09/2024
13 Sept 2024  Laughter Therapy |  Vishalvijay Singh| Radio Haanji

13 Sept 2024 Laughter Therapy | Vishalvijay Singh| Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
48:1113/09/2024
NEWS and VIEWS 10 July 2024 | Gautam Kapil | Radio Haanji

NEWS and VIEWS 10 July 2024 | Gautam Kapil | Radio Haanji

ਕਦੋਂ ਅਤੇ ਕਿਵੇਂ ਬਣਿਆ ਸੀ ਪਹਿਲਾ iPhone? ਕੀ ਸਮਾਰਟ ਫੋਨ ਦੀ ਵਜ੍ਹਾ ਨਾਲ ਇਨਸਾਨੀ ਸ਼ਰੀਰ ਦੀ ਬਨਾਵਟ ਵਿਗੜ ਰਹੀ ਹੈ? ਕੀ ਵਰਤਮਾਨ ਪੀੜ੍ਹੀ ਦੀਆਂ ਕੂਹਣੀਆਂ ਕਮਜ਼ੋਰ ਹੋਣ ਦੀ ਵਜ੍ਹਾ ਫੋਨ ਹੈ? ਨਾਲ ਹੀ ਸਤੰਬਰ ਮਹੀਨੇ ਵਿੱਚ ਹੋਏ ਜਹਾਜ ਹਾਈਜੈਕਿੰਗ ਦੀ ਘਟਨਾਵਾਂ ਦਾ ਵੇਰਵਾ। ਕਦੋਂ ਹੋਇਆ ਸੀ ਆਸਟ੍ਰੇਲੀਆ ਅਤੇ ਭਾਰਤ 'ਚ ਪਹਿਲਾ hikack? ਨਾਲ ਹੀ 9/11 ਦੀ ਕਹਾਣੀ।
48:4112/09/2024
12 Sep,  2024 Indian News Analysis with Pritam Singh Rupal

12 Sep, 2024 Indian News Analysis with Pritam Singh Rupal

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਰਾਖਵੇਂਕਰਨ ਨੂੰ ਖ਼ਤਮ ਕਰਨ ਬਾਰੇ ਉਦੋਂ ਸੋਚੇਗੀ ਜਦੋਂ ਭਾਰਤ ਵਿੱਚ ਰਾਖਵੇਂਕਰਨ ਦੇ ਲਿਹਾਜ਼ ਨਾਲ ਨਿਰਪੱਖਤਾ ਹੋਵੇਗੀ ਅਤੇ ਅਜੇ ਅਜਿਹਾ ਨਹੀਂ ਹੈ। ਰਾਹੁਲ ਨੇ ਇੱਥੇ ਵੱਕਾਰੀ ਜੌਰਜਟਾਊਨ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਹੁਲ ਨੂੰ ਰਾਖਵੇਂਕਰਨ ਨੂੰ ਲੈ ਕੇ ਸਵਾਲ ਕੀਤਾ ਸੀ ਅਤੇ ਪੁੱਛਿਆ ਸੀ ਕਿ ਇਹ ਕਦੋਂ ਤੱਕ ਜਾਰੀ ਰਹੇਗਾ। ਇਸ ’ਤੇ ਉਨ੍ਹਾਂ ਕਿਹਾ, ‘‘ਜਦੋਂ ਭਾਰਤ ਵਿੱਚ ਰਾਖਵੇਂਕਰਨ ਦੇ ਲਿਹਾਜ਼ ਨਾਲ ਨਿਰਪੱਖਤਾ ਹੋਵੇਗੀ ਤਾਂ ਅਸੀਂ ਰਾਖਵਾਂਕਰਨ ਖ਼ਤਮ ਕਰਨ ਬਾਰੇ ਸੋਚਾਂਗੇ। ਅਜੇ ਭਾਰਤ ਇਸ ਵਾਸਤੇ ਇਕ ਨਿਰਪੱਖ ਜਗ੍ਹਾ ਨਹੀਂ ਹੈ।’
30:0512/09/2024
Haanji Daily News, 12 Sep 2024 | Gautam Kapil | Radio Haanji

Haanji Daily News, 12 Sep 2024 | Gautam Kapil | Radio Haanji

ਅਸਲ ਵਿੱਚ Melbourne CBD 'ਚ ਪੈਂਦੇ Convention Centre ਦੇ ਅੰਦਰ Land Forces expo ਚੱਲ ਰਿਹਾ ਹੈ। ਇਹ ਹਥਿਆਰਾਂ ਦੀ ਪ੍ਰਦਰਸ਼ਨੀ ਹੈ। ਬਹੁਤ ਸਾਰੇ ਗੁੱਟ ਸ਼ੋਸ਼ਲ ਮੀਡੀਆ ਜਾਂ ਹੋਰਨਾਂ ਪਲੇਟਫਾਰਮਾਂ ਜ਼ਰੀਏ ਪਿਛਲੇ ਕਈ ਦਿਨਾਂ ਤੋਂ ਇਕੱਠੇ ਹੋ ਰਹੇ ਸਨ, ਤਾਂ ਜੋ ਇਸ ਤਿੰਨ ਰੋਜ਼ਾ exhibition ਦੇ ਬਾਹਰ ਮੁਜਾਹਰੇ ਕੀਤੇ ਜਾ ਸਕਣ। ਇਸਰਾਇਲ- ਗਜ਼ਾ ਸਘਰੰਸ਼ ਜਾਂ ਰੂਸ-ਯੂਕ੍ਰੇਨ ਜੰਗ ਇਹਨਾਂ ਪ੍ਰਦਰਸ਼ਨਾਂ ਨੂੰ ਹੋਰ ਪ੍ਰਭਾਵਿਤ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਇਹਨਾਂ ਜੰਗਾਂ ਵਿੱਚ ਪ੍ਰਭਾਵੀ ਰੋਲ ਅਦਾ ਕਰ ਰਿਹਾ ਹੈ। ਇਸ ਲਈ ਹਥਿਆਰਾਂ ਦੀ ਨੁਮਾਇਸ਼ ਬੰਦ ਹੋਣੀ ਚਾਹੀਦੀ ਹੈ।
16:5412/09/2024
12 Sept 2024  Laughter Therapy |  Vishalvijay Singh| Radio Haanji

12 Sept 2024 Laughter Therapy | Vishalvijay Singh| Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
42:5212/09/2024
ਜੱਗੀ ਜੌਹਲ ਦੀ ਪਲੇਠੀ ਕਿਤਾਬ 'ਪੰਛੀ ਤੇ ਦਰਵੇਸ਼' ਬਾਰੇ ਵਿਸ਼ੇਸ਼ ਗਲਬਾਤ | Vishalvijay Singh | Radio Haanji

ਜੱਗੀ ਜੌਹਲ ਦੀ ਪਲੇਠੀ ਕਿਤਾਬ 'ਪੰਛੀ ਤੇ ਦਰਵੇਸ਼' ਬਾਰੇ ਵਿਸ਼ੇਸ਼ ਗਲਬਾਤ | Vishalvijay Singh | Radio Haanji

ਵਿਸ਼ਾਲ ਜੀ ਨੇ ਬੜੀ ਸੋਹਣੀ ਗੱਲ ਨਾਲ ਇਸ ਗੱਲਬਾਤ ਦੀ ਸ਼ੁਰੂਵਾਤ ਕੀਤੀ ਕਿ ਜਦੋਂ ਕਿਸੇ ਲੇਖਕ ਨਾਲ ਮੁਲਾਕਾਤ ਹੁੰਦੀ ਐ ਤਾਂ ਚਾਅ ਚੜ੍ਹ ਜਾਂਦਾ ਹੈ, ਤੇ ਇਹ ਗੱਲ ਸੋਲਾਂ ਆਨੇ ਸੱਚ ਹੈ, ਜੱਗੀ ਜੋਹਲ ਜੀ ਦੀਆਂ ਰਚਨਾਵਾਂ ਜਿੰਨ੍ਹੀਆਂ ਡੂੰਗੀਆਂ ਅਤੇ ਦਿਲ ਤੇ ਪ੍ਰਭਾਵ ਛੱਡਣ ਵਾਲੀਆਂ ਹਨ, ਉਹਨਾਂ ਦੀ ਸ਼ਖਸ਼ੀਅਤ ਵੀ ਓਨੀ ਹੀ ਬਾਕਮਾਲ ਹੈ, ਅੱਜ ਦੀ ਇਸ ਇੰਟਰਵਿਊ ਵਿੱਚ ਇੱਕ ਪਾਠਕ ਜਾਂ ਸਰੋਤਾ ਹੋਣ ਤੋਂ ਲੈ ਕੇ ਖੁਦ ਲੇਖਕ ਹੋਣ ਅਤੇ ਇਹ ਲਿਖਤਾਂ ਕਿਤਾਬ ਵਿੱਚ ਛਪਵਾ ਕੇ ਸਾਰਿਆਂ ਤੱਕ ਪਹੁੰਚਾਉਣ ਤੱਕ ਦੇ ਸਫ਼ਰ ਬਾਰੇ ਜਾਣਗੇ...
19:0911/09/2024
Haanji Daily News, 11 Sep 2024 | Gautam Kapil | Radio Haanji

Haanji Daily News, 11 Sep 2024 | Gautam Kapil | Radio Haanji

Melbourne Convention Centre 'ਚ ਆਸਟ੍ਰੇਲੀਆ ਦੀ ਫੌਜ ਅਤੇ ਰੱਖਿਆ ਮੰਤਰਾਲੇ ਤੋਂ ਇਲਾਵਾ ਦੁਨੀਆਂ ਦੀਆਂ ਹਥਿਆਰ ਕੰਪਨੀਆਂ ਦਾ ਇੱਕ exhibition ਚੱਲ ਰਿਹਾ। ਇਸੇ ਦਾ ਵਿਰੋਧ ਕਰਨ ਲਈ 25,000 ਦੇ ਲਗਭਗ ਮੁਜ਼ਾਹਰਾਕਾਰੀ ਸ਼ਹਿਰ ਵਿੱਚ ਇਕੱਠੇ ਹੋਏ ਹਨ। ਪੁਲਿਸ ਦੇ ਉੱਤੇ ਗਲੇ ਸੜੇ ਟਮਾਟਰ ਸੁੱਟੇ ਜਾ ਰਹੇ ਹਨ। ਪ੍ਰਦਰਸ਼ਨ ਸਵੇਰੇ 7 ਵਜੇ ਤੋਂ ਹੀ ਸ਼ੁਰੂ ਹੋ ਗਏ ਸਨ। Victoria ਪੁਲਿਸ ਨੂੰ ਵਾਧੂ ਮਦਦ ਲਈ NSW ਪੁਲਿਸ ਦੀ ਸਹਾਇਤਾ ਲੈਣੀ ਪਈ ਹੈ। ਮੰਨਿਆਂ ਜਾ ਰਿਹਾ ਹੈ ਕਿ ਇਹਨਾਂ ਪ੍ਰਦਰਸ਼ਨਾਂ ਕਾਰਣ ਲਗਭਗ $15 ਮਿਲੀਅਨ ਡਾਲਰ ਦਾ ਖਰਚ ਸਰਕਾਰੀ ਖਜ਼ਾਨੇ 'ਤੇ ਪੈ ਗਿਆ ਹੈ। ਪ੍ਰਦਰਸ਼ਨਕਾਰੀ ਆਸਟ੍ਰੇਲੀਆ ਸਰਕਾਰ 'ਤੇ ਦੁਨੀਆਂ ਭਰ ਦੀਆਂ ਜੰਗਾਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾ ਰਹੇ ਹਨ।
24:4611/09/2024
World News 11 Sep,  2024 | Radio Haanji | Gautam Kapil

World News 11 Sep, 2024 | Radio Haanji | Gautam Kapil

ਯੂਕਰੇਨ ਨੇ ਅੱਜ ਰੂਸ ’ਤੇ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਹੈ। ਯੂਕਰੇਨ ਨੇ ਰੂਸ ਦੀ ਰਾਜਧਾਨ ਮਾਸਕੋ ਸਣੇ ਅੱਠ ਸੂਬਿਆਂ ਵਿਚ 144 ਡਰੋਨ ਹਮਲੇ ਕੀਤੇ ਹਨ। ਇਸ ਹਮਲੇ ਵਿਚ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਨਿਊਜ਼ ਏਜ਼ਰਜ਼ ਦੀ ਰਿਪੋਰਟ ਅਨੁਸਾਰ ਰਾਜਧਾਨੀ ਵਿਚ 20 ਦੇ ਕਰੀਬ ਡਰੋਨ ਸੁੱਟੇ ਗਏ ਹਨ। ਇਸ ਹਮਲੇ ਕਾਰਨ ਹਵਾਈ ਅੱਡਿਆਂ ਤੋਂ 50 ਦੇ ਕਰੀਬ ਉਡਾਨਾਂ ਨੂੰ ਦੂਜੇ ਹਵਾਈ ਅੱਡਿਆਂ ਰਾਹੀਂ ਭੇਜਿਆ ਗਿਆ ਹੈ। ਰੂਸੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਸਕੋ ਦੇ ਚਾਰ ਵਿਚੋਂ ਤਿੰਨ ਹਵਾਈ ਅੱਡਿਆਂ ਨੂੰ ਛੇ ਘੰਟਿਆਂ ਤੋਂ ਵੱਧ ਸਮੇਂ ਤਕ ਬੰਦ ਰੱਖਣਾ ਪਿਆ। ਇਸ ਹਮਲੇ ਦਾ ਜਵਾਬ ਦਿੰਦਿਆਂ ਰੂਸ ਨੇ ਵੀ ਯੂਕਰੇਨ ’ਤੇ ਡਰੋਨ ਹਮਲੇ ਕੀਤੇ ਹਨ।
21:5711/09/2024
11 Sept 2024  Laughter Therapy |  Vishalvijay Singh | Radio Haanji

11 Sept 2024 Laughter Therapy | Vishalvijay Singh | Radio Haanji

Get ready to giggle your way into a fantastic day with 'Laughter Therapy'! It's the ultimate morning dose of hilarious hijinks, where kids unleash their inner comedians, share their side-splitting jokes, and tickle your funny bone. We're here to make your mornings merry, no matter how cheesy the jokes get – because laughter is our superpower!
40:1111/09/2024
ਕਹਾਣੀ  ਖਾਹਿਸ਼ਾਂ ਦੀ ਪੰਡ  - Kahani Khahishan Di Pand - Harpreet Singh Jawanda - Kitaab Kahani

ਕਹਾਣੀ ਖਾਹਿਸ਼ਾਂ ਦੀ ਪੰਡ - Kahani Khahishan Di Pand - Harpreet Singh Jawanda - Kitaab Kahani

ਖਾਹਿਸ਼ਾਂ, ਬੜੀ ਸੋਹਣੀ ਚੀਜ਼ ਹੁੰਦੀਆਂ ਨੇ, ਬੜੇ ਸੋਹਣੇ ਅਹਿਸਾਸ ਹੁੰਦੀਆਂ ਹਨ, ਖਾਹਿਸ਼ਾਂ ਆਪਣੀਆਂ ਹੋਣ ਜਾਂ ਆਪਣੇ ਕਿਸੇ ਪਰਵਾਰ ਦੇ ਜੀਅ ਦੀਆਂ, ਬੜੀ ਮਹੱਤਤਾ ਰੱਖਦਿਆਂ ਨੇ ਸਾਡੀ ਜ਼ਿੰਦਗੀ ਵਿੱਚ, ਪਰ ਜਦੋਂ ਖਾਹਿਸ਼ਾਂ ਅਤੇ ਹਲਾਤਾਂ ਵਿਚਲਾ ਫ਼ਾਸਲਾ ਲੋੜੋਂ ਜ਼ਿਆਦਾ ਹੋਵੇ ਤਾਂ ਫਿਰ ਇਹ ਖਾਹਿਸ਼ਾਂ ਜਾਨਲੇਵਾ ਵੀ ਸਾਬਿਤ ਹੋ ਜਾਂਦੀਆਂ ਹਨ, ਪਰ ਖਾਹਿਸ਼ਾਂ ਨਾਲੋਂ ਵੀ ਵੱਡਾ ਤੇ ਕੀਮਤੀ ਕੁੱਝ ਹੈ ਜੋ ਅਸੀਂ ਹਨ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਕੁਰਬਾਨ ਕਰ ਦੇਂਦੇ ਹਨ, ਉਹ ਹੈ ਸਾਡੀ ਜ਼ਿੰਦਗੀ, ਸਾਡੀ ਖੁਸ਼ੀ, ਸਾਡਾ ਸੁਖਚੈਨ, ਜਦੋਂ ਮਕਸਦ ਜ਼ਿੰਦਗੀ ਜੀਣ ਦਾ ਹੋਵੇਗਾ, ਮਾਨਣ ਦਾ ਹੋਵੇਗਾ ਉਦੋਂ ਇਹਨਾਂ ਖਾਹਿਸ਼ਾਂ ਦੇ ਪੱਲੇ ਨੂੰ ਥੋੜ੍ਹਾ ਜਿਹਾ ਢਿੱਲਾ ਛੱਡਣਾ ਪਊਗਾ ਤਾਂ ਹੀ ਜ਼ਿੰਦਗੀ ਦਾ ਪੱਲਾ ਫੜਿਆ ਜਾ ਸਕਦਾ ਹੈ, ਸੰਤੁਲਨ ਦਾ ਬਣਿਆ ਰਹਿਣਾ ਬਹੁਤ ਜਰੂਰੀ ਹੈ...
07:1110/09/2024
10 Sep,  2024 Indian News Analysis with Pritam Singh Rupal

10 Sep, 2024 Indian News Analysis with Pritam Singh Rupal

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਆਪ ਅਤੇ ਕਾਂਗਰਸ ਵਿਚਕਾਰ ਗੱਠਜੋੜ ਲਈ ਚੱਲ ਰਹੀ ਗੱਲਬਾਤ ਸਿਰੇ ਨਹੀਂ ਚੜ੍ਹੀ। ਹੁਣ ‘ਆਪ’ ਅਤੇ ਕਾਂਗਰਸ ਵੱਲੋਂ ਵੱਖੋ-ਵੱਖਰੇ ਤੌਰ ’ਤੇ ਚੋਣਾਂ ਲੜੀਆਂ ਜਾਣਗੀਆਂ। ਇਸ ਗੱਲ ਦੀ ਪੁਸ਼ਟੀ ‘ਆਪ’ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਹਰ ਆਗੂ ਸੂਬੇ ਵਿੱਚ ਮਜ਼ਬੂਤੀ ਨਾਲ ਚੋਣ ਲੜੇਗਾ ਅਤੇ ਭਾਜਪਾ ਨੂੰ ਹਰਾਏਗਾ। ਉਨ੍ਹਾਂ ਕਿਹਾ ਕਿ ‘ਆਪ’ ਦਾ ਮੁੱਖ ਮਕਸਦ ਭਾਜਪਾ ਨੂੰ ਹਰਾਉਣਾ ਹੈ।
24:1410/09/2024
Haanji Daily News, 10 Sep 2024 | Gautam Kapil | Radio Haanji

Haanji Daily News, 10 Sep 2024 | Gautam Kapil | Radio Haanji

Australia ਦੀ ਟਾਪ ਰੈਕਿੰਗ ਯੂਨੀਵਰਸਿਟੀ (University of Melbourne) ਦੁਆਰਾ ਖੁਲਾਸਾ ਕੀਤਾ ਗਿਆ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਅਣਹੋਂਦ ਕਾਰਨ ਉਹ ਵੱਡੇ ਘਾਟੇ ਵਿੱਚ ਚਲੇ ਜਾਣਗੇ। ਫੈਡਰਲ ਸਰਕਾਰ ਦੁਆਰਾ ਨਵੇਂ ਨਿਯਮ ਮੁਤਾਬਕ 2025 ਤੋਂ ਆਸਟ੍ਰੇਲੀਆ ਵਿੱਚ ਵੱਧ ਤੋਂ ਵੱਧ 270,000 ਕੌਮਾਂਤਰੀ ਵਿਦਿਆਰਥੀ ਹੀ ਦਾਖਲਾ ਲੈ ਸਕਣਗੇ। ਇਹਨਾਂ ਵਿੱਚ 145,000 ਹੀ ਪਬਲਿਕ ਯੂਨੀਵਰਸਿਟੀਆਂ ਵਿੱਚ ਜਾ ਸਕਣਗੇ, ਜਦਕਿ 30,000 ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਬਾਕੀ ਦੇ 95,000 VET ਕਾਲਜਾਂ ਵਿੱਚ ਜਾ ਸਕਣਗੇ। ਅਜਿਹੇ ਵਿੱਚ University of Melbourne ਦਾ ਕਹਿਣਾ ਹੈ ਕਿ ਉਹਨਾਂ ਦੇ ਹਿੱਸੇ 9300 ਕੌਮਾਂਤਰੀ ਵਿਦਿਆਰਥੀ ਹੀ ਆ ਸਕਣਗੇ। ਯਾਨੀ ਕਿ ਮੌਜੂਦਾ ਵਰ੍ਹੇ ਨਾਲੋਂ 18 ਫੀਸਦ ਘੱਟ। ਜਿਸ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ 2025 ਵਿੱਚ $85 ਮਿਲੀਅਨ ਡਾਲਰ ਦਾ ਘਾਟਾ ਪੈ ਜਾਵੇਗਾ।  #UniversityOfMelbourne #InternationalStudents #Visa #RadioHaanji
22:4610/09/2024
10 Sept 2024  Laughter Therapy |  Ranjodh Singh | Jasmine Kaur | Radio Haanji

10 Sept 2024 Laughter Therapy | Ranjodh Singh | Jasmine Kaur | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
41:2410/09/2024
09 Sep,  2024 Indian News Analysis with Pritam Singh Rupal

09 Sep, 2024 Indian News Analysis with Pritam Singh Rupal

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਵਾਸੀਆਂ ਨੂੰ ਭਾਰਤ ਆਉਣ ਅਤੇ ਦੇਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪੀਓਕੇ ਵਾਸੀਆਂ ਨੂੰ ਕਿਹਾ, ‘‘ਅਸੀਂ ਤੁਹਾਨੂੰ ਆਪਣਾ ਮੰਨਦੇ ਹਾਂ, ਜਦਕਿ ਪਾਕਿਸਤਾਨ ਤੁਹਾਨੂੰ ਵਿਦੇਸ਼ੀ ਮੰਨਦਾ ਹੈ।’’ ਸਿੰਘ ਇਥੇ ਭਾਜਪਾ ਉਮੀਦਵਾਰ ਰਾਕੇਸ਼ ਸਿੰਘ ਠਾਕੁਰ ਦੀ ਹਮਾਇਤ ਵਿਚ ਰਾਮਬਨ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਧਾਰਾ 370 ਦੀ ਬਹਾਲੀ ਦੇ ਚੋਣ ਵਾਅਦੇ ਨੂੰ ਲੈ ਕੇ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ’ਤੇ ਨਿਸ਼ਾਨਾ ਸੇਧਿਆ।
32:5409/09/2024
Haanji Daily News, 09 Sep 2024 | Gautam Kapil | Radio Haanji

Haanji Daily News, 09 Sep 2024 | Gautam Kapil | Radio Haanji

ਵਿਕਟੋਰੀਆ ਸੂਬੇ ਵਿੱਚ ਸਾਲ 2025 ਤੱਕ ਘਰਾਂ ਨੂੰ ਮਿਲਣ ਵਾਲੇ ਗੈਸ ਕੁਨੈਕਸ਼ਨਾਂ ਨੂੰ ਪਾਬੰਦ ਕਰ ਦਿੱਤਾ ਜਾਵੇਗਾ। ਇਹ ਖ਼ਬਰ ਹੁਣ ਝੂਠ ਹੈ, ਕਿਉਂਕਿ Jacinta Allan ਸਰਕਾਰ ਨੇ ਆਪਣਾ ਪੱਖ ਬਦਲ ਲਿਆ ਹੈ। ਇਸ ਤੋਂ ਪਹਿਲਾਂ ਊਰਜਾ ਮੰਤਰੀ Lily D’Ambrosio ਨੇ ਵਿਕਟੋਰੀਆ ਦੀ net zero ਕਾਰਬਨ ਨਿਕਾਸੀ ਰਣਨੀਤੀ 2045 ਵਿੱਚ ਕੁਝ ਸੋਧਾਂ ਕਰਨ ਦੀ ਗੱਲ ਕਹੀ ਸੀ। ਯਾਨੀ ਹੁਣ ਘਰੇਲੂ ਗੈਸ ਖਪਤਕਾਰਾਂ ਨੂੰ ਇਸ ਰਣਨੀਤੀ ਤੋਂ ਬਾਹਰ ਰੱਖਿਆ ਗਿਆ ਹੈ। 
22:2309/09/2024
World News 09 Sep,  2024 | Radio Haanji | Ranjodh Singh

World News 09 Sep, 2024 | Radio Haanji | Ranjodh Singh

ਵਿਦੇਸ਼ ਮੰਤਰੀ ਐੇੱਸ. ਜੈਸ਼ੰਕਰ ਭਾਰਤ-ਖਾੜੀ ਸਹਿਯੋਗ ਕੌਂਸਲ (ਜੀਸੀਸੀ) ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਮੀਟਿੰਗ ’ਚ ਹਿੱਸਾ ਲੈਣ ਲਈ ਦੋ ਰੋਜ਼ਾ ਦੌਰੇ ’ਤੇ ਅੱਜ ਰਿਆਧ ਪਹੁੰਚ ਗਏ ਹਨ। ਉਹ ਤਿੰਨ ਮੁਲਕਾਂ ਦੀ ਫੇਰੀ ਦੇ ਪਹਿਲੇ ਗੇੜ ਤਹਿਤ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਪਹੁੰਚੇ ਹਨ। ਇਸ ਮਗਰੋਂ ਉਹ ਜਰਮਨੀ ਅਤੇ ਸਵਿਟਜ਼ਰਲੈਂਡ ਜਾਣਗੇ। ਸਾਊੁਦੀ ਅਰਬ ’ਚ ਪ੍ਰੋਟਕੋਲ ਮਾਮਲਿਆਂ ਬਾਰੇ ਉਪ ਮੰਤਰੀ ਅਬਦੁਲਮਜੀਦ ਅਲ ਸਮਰੀ ਨੇ ਜੈਸ਼ੰਕਰ ਦਾ ਸਵਾਗਤ ਕੀਤਾ। ਖਾੜੀ ਸਹਿਯੋਗ ਕੌਂਸਲ ਇੱਕ ਪ੍ਰਭਾਵਸ਼ਾਲ ਗਰੁੱਪ ਹੈ ਜਿਸ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ), ਬਹਿਰੀਨ, ਸਾਊਦੀ ਅਰਬ, ਓਮਾਨ, ਕਤਰ ਅਤੇ ਕੁਵੈਤ ਸ਼ਾਮਲ ਹਨ। ਵਿੱਤੀ ਸਾਲ 2022-23 ਵਿੱਚ ਜੀਸੀਸੀ ਮੁਲਕਾਂ ਨਾਲ ਭਾਰਤ ਦਾ ਕੁੱਲ ਵਪਾਰ 184.46 ਡਾਲਰ ਦਾ ਸੀ
19:2409/09/2024
09 Sept 2024  Laughter Therapy |  Ranjodh Singh | Jasmine Kaur | Radio Haanji

09 Sept 2024 Laughter Therapy | Ranjodh Singh | Jasmine Kaur | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
43:1809/09/2024
Saturday News 07 Sept, 2024 | Gautam Kapil | Radio Haanji

Saturday News 07 Sept, 2024 | Gautam Kapil | Radio Haanji

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਸ਼ੁੱਕਰਵਾਰ ਦੇਰ ਰਾਤ ਹਰਿਆਣਾ ਵਿਧਾਨ ਸਭਾ ਚੋਣਾਂ ਲਈ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਅੱਜ ਹੀ ਪਾਰਟੀ ਵਿੱਚ ਸ਼ਾਮਲ  ਹੋਈ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜੁਲਾਣਾ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਗੜ੍ਹੀ ਸਾਂਪਲਾ ਕਿਲੋਈ ਤੋਂ, ਪ੍ਰਦੀਪ ਚੌਧਰੀ ਨੂੰ ਕਾਲਕਾ ਤੋਂ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖ਼ਿਲਾਫ਼ ਮੇਵਾ ਸਿੰਘ ਨੂੰ ਲਾਡਵਾ ਤੋਂ ਮੈਦਾਨ ਵਿੱਚ ਉਤਾਰਿਆ ਹੈ।
23:5907/09/2024
Interview with Harpeet Singh Marwaha, Candidate for Mt Atkinson Ward Melton Council Elections 2024

Interview with Harpeet Singh Marwaha, Candidate for Mt Atkinson Ward Melton Council Elections 2024

ਮੇਰਾ ਨਾਮ ਹਰਪ੍ਰੀਤ ਮਰਵਾਹਾ ਹੈ ਅਤੇ ਮੈਲਟਨ ਸਾਡੇ ਲਈ 13 ਸਾਲਾਂ ਤੋਂ ਵੱਧ ਸਮੇਂ ਤੋਂ ਘਰ ਹੈ। ਮੈਂ ਵਿਕਟੋਰੀਆ ਪੁਲਿਸ ਵਿੱਚ ਪ੍ਰੋਟੈਕਟਿਵ ਸੇਵਾਵਾਂ ਅਧਿਕਾਰੀ ਦੇ ਤੌਰ 'ਤੇ ਸੇਵਾ ਕੀਤੀ ਹੈ ਅਤੇ ਹੁਣ ਇੱਕ ਲਾਇਸੰਸ ਪ੍ਰਾਪਤ ਕਨਵੇਅੰਸਰ ਵਜੋਂ ਕੰਮ ਕਰ ਰਿਹਾ ਹਾਂ। ਮੈਂ ਮੈਲਟਨ ਸਿਟੀ ਕੌਂਸਲ ਦੇ ਐਮਟ ਐਟਕਿੰਸਨ ਵਾਰਡ ਤੋਂ ਕੌਂਸਲ ਚੋਣਾਂ ਵਿੱਚ ਖੜ੍ਹਾ ਹੋ ਰਿਹਾ ਹਾਂ। ਸਾਥ ਮਿਲ ਕੇ ਅਸੀਂ ਮੈਲਟਨ ਨੂੰ ਵਿਕਟੋਰੀਆ ਦਾ ਸਭ ਤੋਂ ਸੁਰੱਖਿਅਤ ਬਣਾ ਸਕਦੇ ਹਾਂ। ਇਸ ਸ਼ਾਨਦਾਰ ਭਾਈਚਾਰੇ ਵੱਲ ਤੁਹਾਡੇ ਸਮਰਥਨ ਲਈ ਧੰਨਵਾਦ। ਅਧਿਕਾਰਤ: ਹਰਪ੍ਰੀਤ ਮਰਵਾਹਾ : 22 ਗਾਂਸ਼ਾ ਸਟ੍ਰੀਟ, ਵੇਅਰ ਵਿਉਜ਼, ਵਿਕ 3338
21:1007/09/2024
ਕਹਾਣੀ ਨਾਨੀ - Kahani Nani - Harpreet Singh Jawanda - Kitaab Kahani - Ranjodh Singh

ਕਹਾਣੀ ਨਾਨੀ - Kahani Nani - Harpreet Singh Jawanda - Kitaab Kahani - Ranjodh Singh

ਮਾਪਿਆਂ ਦੇ ਦਿਲਾਂ ਵਿੱਚ ਔਲਾਦ ਦਾ ਮੋਹ ਹਮੇਸ਼ਾ ਕਾਇਮ ਰਹਿੰਦਾ ਹੈ, ਔਲਾਦ ਭਾਵੇਂ ਉਹਨਾਂ ਨੂੰ ਪੁੱਛੇ ਭਾਵੇਂ ਨਾ ਪੁੱਛੇ, ਤੇ ਜਦੋਂ ਵੀ ਕਿਤੇ ਔਲਾਦ ਵੱਲੋਂ ਮਾਪਿਆਂ ਨਾਲ ਗ਼ਲਤ ਵਤੀਰਾ ਕੀਤਾ ਜਾਂਦਾ ਹੈ, ਤਾਂ ਵੀ ਮਾਪੇ ਉਹਨਾਂ ਤੇ ਪਰਦੇ ਪਾਉਂਦੇ ਹੀ ਨਜ਼ਰ ਆਉਂਦੇ ਹਨ, ਹਰਪ੍ਰੀਤ ਸਿੰਘ ਜਵੰਦਾ ਜੀ ਦੀ ਲਿਖੀ ਕਹਾਣੀ ਨਾਨੀ ਵੀ ਕੁਝ ਅਜਿਹੇ ਹੀ ਭਾਵ ਸਾਂਝੇ ਕਰਦੀ ਹੈ
08:0206/09/2024
06 Sep,  2024 Indian News Analysis with Pritam Singh Rupal

06 Sep, 2024 Indian News Analysis with Pritam Singh Rupal

ਪੰਜਾਬ ਦੀ 'ਆਪ' ਸਰਕਾਰ ਨੇ ਆਰਥਿਕ ਸਥਿਤੀ ਸੁਧਾਰਨ ਲਈ ਪੈਟਰੋਲ ਤੇ ਡੀਜ਼ਲ ’ਤੇ ਵੈਟ ਵਧਾ ਕੇ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। 7 ਕਿਲੋਵਾਟ ਤੱਕ ਦੇ ਘਰੇਲੂ ਬਿਜਲੀ ਖ਼ਪਤਕਾਰਾਂ ਲਈ ਤਿੰਨ ਰੁਪਏ ਪ੍ਰਤੀ ਯੂਨਿਟ ਸਬਸਿਡੀ ਵੀ ਖਤਮ ਕਰ ਦਿੱਤੀ ਗਈ ਹੈ, ਜਿਸ ਨਾਲ ਸੂਬੇ ਨੂੰ 1500-1800 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ। ਢੋਆ-ਢੁਆਈ ਵਾਲੇ ਵਾਹਨਾਂ ਤੇ ਆਟੋ-ਰਿਕਸ਼ਾ ਮਾਲਕਾਂ ਲਈ ਤਿਮਾਹੀ ਟੈਕਸ ਦੀ ਲੋੜ ਨਹੀਂ ਰਹੇਗੀ, ਅਤੇ ਨਵੇਂ ਵਾਹਨਾਂ ਦੇ ਟੈਕਸ ਵਿੱਚ ਛੋਟ ਮਿਲੇਗੀ।
20:4906/09/2024
World News 06 Sep,  2024 | Radio Haanji | Ranjodh Singh

World News 06 Sep, 2024 | Radio Haanji | Ranjodh Singh

ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨਾਲ ਸਪਲਾਈ ਤੇ ਰਾਜ਼ਦਾਰੀ ਸਮਝੌਤਾ ਖ਼ਤਮ ਕਰ ਦਿੱਤਾ ਹੈ, ਜਿਸ ਨਾਲ ਸਰਕਾਰ ਘੱਟਗਿਣਤੀ ਵਿੱਚ ਆ ਗਈ ਹੈ। ਜਗਮੀਤ ਸਿੰਘ ਨੇ ਟਰੂਡੋ ਤੇ ਦੋਸ਼ ਲਗਾਇਆ ਕਿ ਉਹ "ਕਾਰਪੋਰੇਟਾਂ ਦੇ ਲਾਲਚ ਅੱਗੇ ਹਮੇਸ਼ਾ ਗੋਡੇ ਟੇਕਦੇ ਹਨ" ਅਤੇ ਕਿਹਾ ਕਿ "ਲਿਬਰਲਜ਼ ਕਮਜ਼ੋਰ ਹਨ ਅਤੇ ਕੰਜ਼ਰਵੇਟਿਵਜ਼ ਨੂੰ ਨਹੀਂ ਰੋਕ ਸਕਦੇ, ਪਰ ਐੱਨਡੀਪੀ ਰੋਕ ਸਕਦੀ ਹੈ।" ਐੱਨਡੀਪੀ ਨੇ ਕਿਹਾ ਕਿ ਉਹ ਚੋਣਾਂ ਲਈ ਤਿਆਰ ਹੈ ਅਤੇ ਬੇਭਰੋੋਸਗੀ ਮਤਾ ਸਦਨ ਵਿੱਚ ਪੇਸ਼ ਕੀਤਾ ਜਾਵੇਗਾ।
19:4106/09/2024
Haanji Daily News, 06 Sep 2024 | Gautam Kapil | Radio Haanji

Haanji Daily News, 06 Sep 2024 | Gautam Kapil | Radio Haanji

ਦੁਨੀਆਂ ਦੇ ਸਭ ਤੋਂ ਵੱਡੇ ਜੁਆਰੀ ਹਨ 'ਆਸਟ੍ਰੇਲੀਆਈ' ਲੋਕ, ਇੱਕ ਨਵੀਂ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਆਸਟ੍ਰੇਲੀਆ ਵਿੱਚ ਲੋਕ ਨਾ ਸਿਰਫ਼ ਸਭ ਤੋਂ ਜਿਆਦਾ ਜੁਏ ਜਾਂ ਸੱਟੇਬਾਜੀ ਦੇ ਸ਼ੌਕੀਨ ਹਨ, ਬਲਕਿ ਹਾਰਨ 'ਚ ਵੀ ਮੋਹਰੀ ਹਨ। Grattan Institute ਦੀ ਰਿਪੋਰਟ ਅਨੁਸਾਰ ਔਸਤ ਆਸਟ੍ਰੇਲੀਆਈ ਹਫ਼ਤੇ 'ਚ $1635 ਡਾਲਰ ਜੁਏ 'ਚ ਉਡਾ ਦਿੰਦੇ ਹਨ। ਇਹ ਔਸਤ ਆਸਟ੍ਰੇਲੀਆ ਵਿੱਚ ਘਰਾਂ ਦੇ ਅੰਦਾਜਨ ਬਿਜਲੀ ਦੇ ਬਿਲਾਂ ਨਾਲੋਂ ਵੀ ਜਿਆਦਾ ਹੈ। ਮੋਟੇ ਤੌਰ 'ਤੇ ਦੱਸਿਆ ਜਾਵੇ ਤਾਂ 2021-22 'ਚ ਆਸਟ੍ਰੇਲੀਆ ਨੇ $24 ਬਿਲੀਅਨ ਡਾਲਰ gambling 'ਚ ਗੁਆ ਦਿੱਤੇ। ਇਸ ਰਕਮ ਵਿੱਚ ਅੱਧੇ ਨਾਲੋਂ ਜਿਆਦਾ (ਕਰੀਬ $12 ਬਿਲੀਅਨ ਡਾਲਰ ਨਾਲੋਂ ਵਧੇਰੇ) ਕੇਵਲ poker ਮਸ਼ੀਨਾ ਨਾਲ ਹੋਇਆ ਨੁਕਸਾਨ ਹੈ। ਸਭ ਤੋਂ ਵੱਡੇ ਜੁਆਰੀ Northern Territory ਅਤੇ NSW ਸੂਬਿਆਂ ਵਿੱਚ ਰਹਿੰਦੇ ਹਨ। 
19:3506/09/2024
06 Sept 2024  Laughter Therapy |  Ranjodh Singh | Jasmine Kaur | Radio Haanji

06 Sept 2024 Laughter Therapy | Ranjodh Singh | Jasmine Kaur | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
37:2206/09/2024
World News 05 Sep,  2024 | Radio Haanji | Ranjodh Singh

World News 05 Sep, 2024 | Radio Haanji | Ranjodh Singh

ਉੱਤਰੀ ਕੋਰੀਆ ਵਿੱਚ ਗਲਤੀ ਲਈ ਕੋਈ ਗੁੰਜਾਇਸ਼ ਨਹੀਂ ਹੈ। ਅਧਿਕਾਰੀ ਹੋਵੇ ਜਾਂ ਆਮ ਨਾਗਰਿਕ, ਤਾਨਾਸ਼ਾਹ ਦੇ ਸ਼ਾਸਨ ਅਧੀਨ ਕੋਈ ਵੀ ਗਲਤੀ ਜਾਂ ਲਾਪਰਵਾਹੀ ਮੌਤ ਦੀ ਸਜ਼ਾ ਯੋਗ ਹੈ। ਜੀ ਹਾਂ, ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਉੱਤਰੀ ਕੋਰੀਆ ਵਿੱਚ 30 ਅਧਿਕਾਰੀਆਂ ਨੂੰ ਇਕੱਠੇ ਮੌਤ ਦੀ ਸਜ਼ਾ ਦੇਣ ਦੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਗਲਤੀ ਇਹ ਸੀ ਕਿ ਉਹ ਸਾਰੇ ਹੜ੍ਹ ਕਾਰਨ ਹੋਈ ਤਬਾਹੀ ਨੂੰ ਰੋਕਣ ਵਿੱਚ ਅਸਫਲ ਰਹੇ।ਹਾਲਾਂਕਿ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਸਨ। ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖ ਕੇ ਕਿਮ ਜੋਂਗ ਉਨ ਇੰਨੇ ਗੁੱਸੇ ‘ਚ ਆ ਗਏ ਕਿ ਉਨ੍ਹਾਂ ਨੇ 30 ਅਧਿਕਾਰੀਆਂ ਨੂੰ ਇਕ ਥਾਂ ‘ਤੇ ਟੰਗ ਦਿੱਤਾ।
21:3305/09/2024
05 Sep,  2024 Indian News Analysis with Pritam Singh Rupal

05 Sep, 2024 Indian News Analysis with Pritam Singh Rupal

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਆਖਰੀ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਛੇਤੀ ਨਵੀਂ ਰਿਪੋਰਟ ਦਾਖ਼ਲ ਕਰਕੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਏਗੀ। ਇਸ ਦੌਰਾਨ ਚਾਰ ਅਹਿਮ ਬਿੱਲ ਪਾਸ ਕੀਤੇ ਗਏ, ਜਿਸ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਪਾਸ ਕੀਤੇ ਗਏ ਬਿੱਲਾਂ ’ਚ ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧਨਾ) ਬਿੱਲ, ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿੱਲ, ਪੰਜਾਬ ਪੰਚਾਇਤੀ ਰਾਜ (ਸੋਧਨਾ) ਬਿੱਲ ਅਤੇ ਪੰਜਾਬ ਖੇਤੀਬਾੜੀ ਉਤਪਾਦ ਮੰਡੀਆਂ (ਸੋਧਨਾ) ਬਿੱਲ, 2024 ਸ਼ਾਮਲ ਹਨ।
26:2905/09/2024
05 Sept 2024  Laughter Therapy |  Ranjodh Singh | Radio Haanji

05 Sept 2024 Laughter Therapy | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
42:3605/09/2024
04 Sep,  2024 Indian News Analysis with Pritam Singh Rupal

04 Sep, 2024 Indian News Analysis with Pritam Singh Rupal

ਕਾਂਗਰਸ ਨੇ ਅੱਜ ਦੱਸਿਆ ਕਿ ਉਹ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨਾਲ ਗੱਠਜੋੜ ਲਈ ਗੱਲਬਾਤ ਕਰ ਰਹੀ ਹੈ, ਪਰ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ ਹੈ। ਕਈ ਖ਼ਬਰਾਂ ਮਤੇ ਵਿਚ ਆਇਆ ਹੈ ਕਿ ਸੋਮਵਾਰ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (CEC) ਦੀ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨਾਲ ਗੱਠਜੋੜ ਦੀ ਸੰਭਾਵਨਾ ਵਿੱਚ ਦਿਲਚਸਪੀ ਦਿਖਾਈ ਹੈ।
28:4804/09/2024
Haanji Daily News, 04 Sep 2024 | Gautam Kapil | Radio Haanji

Haanji Daily News, 04 Sep 2024 | Gautam Kapil | Radio Haanji

ਭਾਰਤੀ ਮੂਲ ਦੀ ਬਹੁ-ਆਬਾਦੀ ਵਾਲੇ ਇਲਾਕੇ Tarneit 'ਚ ਮੰਗਲਵਾਰ ਤੜਕੇ St Michael Drive 'ਤੇ ਪੈਂਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਘਟਨਾ ਵਾਪਰਣ ਮੌਕੇ ਘਰ ਵਿੱਚ ਤਿੰਨ ਬੱਚੇ ਅਤੇ ਦੋ ਬਾਲਗ ਵੀ ਮੌਜੂਦ ਸਨ। ਸੁਖਦ ਗੱਲ ਰਹੀ ਕਿ ਕੋਈ ਜ਼ਖ਼ਮੀ ਨਹੀਂ ਹੋਇਆ। ਕਰੀਬ ਛੇ ਗੋਲੀਆਂ main door ਅਤੇ garage 'ਤੇ ਚਲਾਈਆਂ ਗਈਆਂ। ਘਰ ਦੇ ਬਾਹਰ security system ਸਣੇ electronic steel gate ਲੱਗੇ ਹੋਏ ਸਨ।
17:5104/09/2024
World News 04 Sep,  2024 | Radio Haanji | Ranjodh Singh

World News 04 Sep, 2024 | Radio Haanji | Ranjodh Singh

ਮੰਗੋਲੀਆ ਨੇ ਕੌਮਾਂਤਰੀ ਫੌਜਦਾਰੀ ਅਦਾਲਤ (ICC) ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟਾਂ ਦੇ ਬਾਵਜੂਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੂਤਿਨ ਇਸ ਸਮੇਂ ਮੰਗੋਲੀਆ ਦੇ ਦੌਰੇ 'ਤੇ ਹਨ। ਮੰਗੋਲੀਆ ਆਈਸੀਸੀ ਦਾ ਮੈਂਬਰ ਹੈ, ਜਿਸ ਨੇ 18 ਮਹੀਨੇ ਪਹਿਲਾਂ ਪੂਤਿਨ ਵਿਰੁੱਧ ਵਾਰੰਟ ਜਾਰੀ ਕੀਤਾ ਸੀ। ਰੂਸੀ ਸਦਰ ਦੇ ਦੌਰੇ ਤੋਂ ਪਹਿਲਾਂ, ਯੂਕਰੇਨ ਨੇ ਮੰਗੋਲੀਆ ਨੂੰ ਸੱਦਾ ਦਿੱਤਾ ਸੀ ਕਿ ਉਹ ਪੂਤਿਨ ਨੂੰ ਦਿ ਹੇਗ ਸਥਿਤ ਅਦਾਲਤ ਦੇ ਹਵਾਲੇ ਕਰ ਦੇਵੇ। ਇਸ ਦੇ ਉਲਟ, ਯੂਰੋਪੀਅਨ ਯੂਨੀਅਨ ਨੇ ਇਹ ਚਿੰਤਾ ਜਤਾਈ ਹੈ ਕਿ ਮੰਗੋਲੀਆ ਵਾਰੰਟਾਂ ਦੀ ਤਾਮੀਲ ਨਹੀਂ ਕਰੇਗਾ।
16:4904/09/2024
04 Sept 2024  Laughter Therapy |  Ranjodh Singh | Radio Haanji

04 Sept 2024 Laughter Therapy | Ranjodh Singh | Radio Haanji

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ
42:5304/09/2024
ਕਹਾਣੀ ਸਵਰਗ - Kahani Swarag - Kitaab Kahani - Ranjodh Singh

ਕਹਾਣੀ ਸਵਰਗ - Kahani Swarag - Kitaab Kahani - Ranjodh Singh

ਆਮ ਜਿਹੀਆਂ ਗੱਲਾਂ ਨੂੰ ਬੜੇ ਸਿਧੇ ਜਿਹੇ ਤਰੀਕੇ ਨਾਲ ਇਸ ਕਹਾਣੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਨਹੀਂ ਕਿ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਪਤਾ ਸਭ ਨੂੰ ਹੁੰਦਾ ਹੈ ਬਸ ਅਸੀਂ ਗੌਲਦੇ ਨਹੀਂ, ਜਾਂ ਫਿਰ ਸਮਝਣਾ ਜਰੂਰੀ ਨਹੀਂ ਸਮਝਦੇ, ਮੁਸ਼ਕਿਲਾਂ ਚ ਘਿਰੇ ਰਹਿਣਾ ਸਾਨੂੰ ਪਸੰਦ ਹੈ, ਹੱਲ ਪਤਾ ਹੁੰਦਿਆਂ ਹੋਇਆਂ ਵੀ ਕਰਨਾ ਨਹੀਂ ਚਾਹੁੰਦੇ...
18:3903/09/2024
Breakfast Tips  For Kids | Ranjodh Singh | Sukh Parmar | Haanji Melbourne | Radio Haanji

Breakfast Tips For Kids | Ranjodh Singh | Sukh Parmar | Haanji Melbourne | Radio Haanji

ਬੱਚਿਆਂ ਦੇ ਖਾਣ-ਪੀਣ ਬਾਰੇ ਮਾਵਾਂ ਅਕਸਰ ਪ੍ਰੇਸ਼ਾਨ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ, ਬੱਚਿਆਂ ਨੂੰ ਕੀ ਖਵਾਇਆ ਜਾਵੇ ਜਾਵੇ ਜੋ ਓਹਨਾ ਦੀ ਸਿਹਤ ਲਈ ਵਧੀਆ ਹੋਵੇ ਤੇ ਖਾਣ ਵਿੱਚ ਵੀ ਸਵਾਦ ਹੋਵੇ, ਤਾਂ ਜੋ ਬੱਚੇ ਖੁਸ਼ੀ ਨਾਲ ਖਾ ਲੈਣ, ਕਿਉਂਕ ਅਕਸਰ ਵੇਖਦੇ ਹਾਂ ਕਿ ਬੱਚੇ ਖਾਣ-ਪੀਣ ਵੇਲੇ ਬਹੁਤ ਜ਼ਿਆਦਾ ਨਖਰੇ ਕਰਦੇ ਹਨ, ਅੱਜ ਦੇ ਹਾਂਜੀ ਮੈਲਬੌਰਨ ਦੇ ਐਪੀਸੋਡ ਵਿੱਚ ਬੱਚਿਆਂ ਦੇ ਖਾਣ-ਪੀਣ ਸੰਬਧੀ ਅਤੇ Breakfast ਨਾਲ ਸੰਬੰਧਿਤ ਗੱਲਬਾਤ ਕੀਤੀ ਗਈ, ਆਸ ਕਰਦੇ ਹਾਂ ਤੁਹਾਨੂੰ ਸਭ ਨੂੰ ਪਸੰਦ ਆਵੇਗੀ ਅਤੇ ਲਾਭਦਾਇਕ ਵੀ ਹੋਵੇਗੀ..
01:28:5103/09/2024
Haanji Daily News, 03 Sep 2024 | Gautam Kapil | Radio Haanji

Haanji Daily News, 03 Sep 2024 | Gautam Kapil | Radio Haanji

ਬੇਸ਼ੱਕ ਇਹ ਮੰਨਿਆ ਜਾਂਦਾ ਹੈ ਕਿ ਯੂਨੀਅਨਾਂ ਦੀ ਲੇਬਰ ਪਾਰਟੀ ਨੂੰ ਹਮਾਇਤ ਰਹਿੰਦੀ ਹੈ, ਪਰ ਇਸੇ ਹਮਾਇਤ ਦਾ ਖਮਿਆਜ਼ਾ ਕਹਿ ਲਵੋ ਜਾਂ ਆਪਸੀ ਮਿਲੀਭੁਗਤ ਆਸਟ੍ਰੇਲੀਆ ਵਿੱਚ ਪਿਛਲੇ ਤਿੰਨ ਸਾਲ ਤੋਂ ਵੀ ਘੱਟ ਸਮੇਂ ਵਿੱਚ ਹੜਤਾਲਾਂ ਦਾ ਆਲਮ ਇਹ ਰਿਹਾ ਕਿ Scott Morrison (ScoMo) ਸਰਕਾਰ ਦੀ ਤੁਲਨਾ ਵਿੱਚ Anthony Albanese ਸਰਕਾਰ ਦੌਰਾਨ ਜਿਆਦਾ ਦਿਨ ਕੰਮ ਠੱਪ ਰਿਹਾ।
22:4803/09/2024
03 Sep,  2024 Indian News Analysis with Pritam Singh Rupal

03 Sep, 2024 Indian News Analysis with Pritam Singh Rupal

ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਨਸ਼ੀਨ ਘੋਸ਼ਿਤ ਕੀਤਾ ਹੈ। ਪਹਿਲਾਂ ਡੇਰਾ ਮੁਖੀ ਨੇ ਗਿੱਲ ਨੂੰ ਅੱਜ ਤੋਂ ਸਾਰੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਸੀ, ਪਰ ਸੰਗਤ ਦੇ ਵਿਰੋਧ ਦੇ ਕਾਰਨ ਹੁਣ ਇਹ ਤੈਅ ਹੋਇਆ ਹੈ ਕਿ ਜਦ ਤੱਕ ਬਾਬਾ ਗੁਰਿੰਦਰ ਸਿੰਘ ਜੀ ਹਨ, ਜਸਦੀਪ ਸਿੰਘ ਗਿੱਲ ਉਨ੍ਹਾਂ ਦੇ ਸਹਾਇਕ ਵਜੋਂ ਕੰਮ ਕਰਦੇ ਰਹਿਣਗੇ। 
30:3103/09/2024
World News 03 Sep,  2024 | Radio Haanji | Ranjodh Singh

World News 03 Sep, 2024 | Radio Haanji | Ranjodh Singh

ਗਾਜ਼ਾ 'ਚ ਬੰਦੀਆਂ ਦੀ ਵਾਪਸੀ 'ਚ ਅਸਫਲ ਰਹਿਣ ਦੇ ਕਾਰਨ ਇਜ਼ਰਾਈਲ ਵਿੱਚ ਲੋਕਾਂ ਨੇ ਅੱਜ ਸਰਕਾਰ ਦੇ ਖ਼ਿਲਾਫ਼ ਰੋਸ ਵਜੋਂ ਹੜਤਾਲ ਕੀਤੀ। ਮੁੱਖ ਕੌਮਾਂਤਰੀ ਹਵਾਈ ਅੱਡੇ ਸਮੇਤ ਦੇਸ਼ ਵਿੱਚ ਜ਼ਿਆਦਾਤਰ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਰਹੇ। ਹਾਲਾਂਕਿ ਕੁਝ ਇਲਾਕਿਆਂ ਵਿੱਚ ਬੰਦ ਦਾ ਅਸਰ ਘੱਟ ਰਿਹਾ, ਜਿਸ ਨਾਲ ਦੇਸ਼ ਅੰਦਰ ਸਿਆਸੀ ਮਤਭੇਦਾਂ ਨੂੰ ਵੀ ਉਜਾਗਰ ਕੀਤਾ।  ਗਾਜ਼ਾ 'ਚ ਛੇ ਬੰਦੀਆਂ ਦੀਆਂ ਲਾਸ਼ਾਂ ਮਿਲਣ ਦੇ ਬਾਅਦ, ਐਤਵਾਰ ਨੂੰ ਹਜ਼ਾਰਾਂ ਇਜ਼ਰਾਇਲੀ ਲੋਕ ਸੜਕਾਂ 'ਤੇ ਆ ਗਏ ਸਨ। ਬੰਦੀਆਂ ਦੇ ਪਰਿਵਾਰਾਂ ਅਤੇ ਆਮ ਲੋਕਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਜੇ ਉਹ ਹਮਾਸ ਨਾਲ ਸਮਝੌਤਾ ਕਰ ਲੈਂਦੇ, ਤਾਂ ਉਨ੍ਹਾਂ ਦੇ ਜਿਆ ਅੱਜ ਘਰ ਪਰਤ ਸਕਦੇ ਸਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਾਕੀ ਬਚੇ ਬੰਦੀਆਂ ਦੀ ਰਿਹਾਈ ਯਕੀਨੀ ਬਣਾਉਣ ਲਈ ਹਮਾਸ ਨਾਲ ਗੋਲੀਬੰਦੀ ਦਾ ਸਮਝੌਤਾ ਕਰੇ
09:4803/09/2024